ਪ੍ਰੀਨੇਟਲ ਕਲਾਸ

ਪੰਜਾਬੀ ਪ੍ਰੀਨੈਟਲ ਕਲਾਸਾਂ ਜਿੱਥੇ ਤੁਸੀਂ ਲੇਬਰ, ਡਿਲਿਵਰੀ, ਪੋਸਟਪਾਰਟਮ ਅਤੇ ਬ੍ਰੈਸਟਫੀਡਿੰਗ ਬਾਰੇ ਸਿੱਖੋਗੇ। ਸਰੀ ਵਿੱਚ ਹੋਣ ਵਾਲੀਆਂ ਇਹ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਅੱਜ ਹੀ ਰਜਿਸਟਰ ਕਰੋ।

ਕਲਾਸਾਂ ਇਨ-ਪਰਸਨ ਕਰਵਾਈਆਂ ਜਾਂਦੀਆਂ ਹਨ · ਸੀਟਾਂ ਸੀਮਿਤ ਹਨ

ਸਭ ਕੁਝ ਜੋ ਤੁਹਾਨੂੰ ਜਾਣਨ ਦੀ ਲੋੜ ਹੈ

ਸਾਡਾ ਚਾਰ-ਹਿੱਸਿਆਂ ਵਾਲਾ ਪ੍ਰੋਗਰਾਮ ਤੁਹਾਨੂੰ ਡਿਲਿਵਰੀ ਲਈ ਤਿਆਰ ਅਤੇ ਵਿਸ਼ਵਾਸਭਰਿਆ ਮਹਿਸੂਸ ਕਰਵਾਉਂਦਾ ਹੈ

ਗਰਭਾਵਸਥਾ

ਗਰਭਾਵਸਥਾ ਦੌਰਾਨ ਸਹੀ ਪੋਸ਼ਣ, ਸੁਰੱਖਿਅਤ ਕਸਰਤਾਂ ਅਤੇ ਸਰੀਰ ਵਿੱਚ ਹੋਣ ਵਾਲੇ ਮਹੱਤਵਪੂਰਨ ਬਦਲਾਵਾਂ ਬਾਰੇ ਜਾਣੋ

ਲੇਬਰ ਅਤੇ ਡਿਲਿਵਰੀ

ਦਰਦ ਨੂੰ ਸੰਭਾਲਣ ਦੇ ਤਰੀਕੇ, ਅਤੇ ਜਨਮ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣੋ

ਡਿਲਿਵਰੀ ਤੋਂ ਬਾਅਦ ਦਾ ਸਮਾਂ (ਪੋਸਟਪਾਰਟਮ)

ਡਿਲਿਵਰੀ ਤੋਂ ਬਾਅਦ ਮਾਂ ਅਤੇ ਨਵੇਂ ਜਨਮੇ ਬੱਚੇ ਨਾਲ ਪਹਿਲੇ ਕੁਝ ਘੰਟਿਆਂ ਅਤੇ ਦਿਨਾਂ ਬਾਰੇ ਜਾਣਕਾਰੀ

ਬ੍ਰੈਸਟਫੀਡਿੰਗ

ਬ੍ਰੈਸਟਫੀਡਿੰਗ, ਬੱਚੇ ਨੂੰ ਫੀਡ ਕਰਾਉਣ ਦੇ ਤਰੀਕੇ, ਅਤੇ ਮਾਂ ਤੇ ਬੱਚੇ ਲਈ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ

ਸਾਡੇ ਬਾਰੇ

ਸਾਡਾ ਮਕਸਦ ਮਾਪਿਆਂ ਨੂੰ ਗਰਭਾਵਸਥਾ, ਲੇਬਰ ਅਤੇ ਡਿਲਿਵਰੀ ਦੌਰਾਨ ਆਰਾਮਦਾਇਕ, ਤਿਆਰ ਅਤੇ ਵਿਸ਼ਵਾਸਭਰਿਆ ਮਹਿਸੂਸ ਕਰਵਾਉਣਾ ਹੈ, ਤਾਂ ਜੋ ਉਹ ਇਸ ਅਨੁਭਵ ਨੂੰ ਸੁਰੱਖਿਅਤ ਅਤੇ ਆਰਾਮ ਨਾਲ ਮਹਿਸੂਸ ਕਰ ਸਕਣ

  • ਦੋਵੇਂ ਰਜਿਸਟਰਡ ਨਰਸਾਂ

  • ਹਸਪਤਾਲ ਵਿੱਚ 7+ ਸਾਲਾਂ ਦਾ ਲੇਬਰ ਅਤੇ ਡਿਲਿਵਰੀ ਦਾ ਤਜਰਬਾ

  • ਨਰਸਿੰਗ ਸਕੂਲ ਵਿੱਚ ਨਰਸਿੰਗ ਕਲੀਨਿਕਲ ਸਿਖਾਉਣ ਦਾ ਤਜਰਬਾ

  • ਪੰਜਾਬੀ ਪੜ੍ਹਨ ਅਤੇ ਬੋਲਣ ਵਿੱਚ ਨਿਪੁੰਨ

ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੀ ਤੁਹਾਡਾ ਪਤੀ ਜਾਂ ਸਾਥੀ ਤੁਹਾਡੇ ਨਾਲ ਆ ਸਕਦਾ ਹੈ?

ਹਾਂਜੀ, ਬਿਲਕੁਲ। ਅਸੀਂ ਪਾਰਟਨਰਾਂ ਨੂੰ ਨਾਲ ਆਉਣ ਲਈ ਉਤਸ਼ਾਹਿਤ ਕਰਦੇ ਹਾਂ ਤਾਂ ਜੋ ਤੁਸੀਂ ਇਕੱਠੇ ਸਿੱਖ ਸਕੋ ਅਤੇ ਉਹ ਲੇਬਰ ਦੌਰਾਨ ਤੁਹਾਡੀ ਸਹਾਇਤਾ ਕਰ ਸਕਣ

ਪ੍ਰੈਗਨੈਂਸੀ ਦੌਰਾਨ ਇਹ ਕੋਰਸ ਕਰਨ ਦਾ ਸਭ ਤੋਂ ਵਧੀਆ ਸਮਾਂ ਕਦੋਂ ਹੈ?

ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੀ ਪ੍ਰੈਗਨੈਂਸੀ ਦੇ 24 ਤੋਂ 34 ਹਫ਼ਤਿਆਂ ਦੇ ਵਿਚਕਾਰ ਇਹ ਕੋਰਸ ਕਰੋ। ਇਸ ਨਾਲ ਤੁਹਾਨੂੰ ਬੱਚੇ ਦੇ ਆਉਣ ਤੋਂ ਪਹਿਲਾਂ ਸਿੱਖੀ ਹੋਈਆਂ ਗੱਲਾਂ ਦੀ ਪ੍ਰੈਕਟਿਸ ਕਰਨ ਲਈ ਕਾਫ਼ੀ ਸਮਾਂ ਮਿਲਦਾ ਹੈ।

ਕੀ ਮੈਨੂੰ ਕਲਾਸ ਲਈ ਕੁਝ ਨਾਲ ਲਿਆਉਣ ਦੀ ਲੋੜ ਹੈ?

ਸਿਰਫ਼ ਤੁਸੀਂ, ਤੁਹਾਡਾ ਪਾਰਟਨਰ, ਅਤੇ ਇੱਕ ਨੋਟਬੁੱਕ ਜੇ ਤੁਸੀਂ ਨੋਟਸ ਲੈਣਾ ਚਾਹੋ। ਅਸੀਂ ਸਾਰੇ ਸਿੱਖਣ ਵਾਲੇ ਮੈਟੀਰੀਅਲ ਅਤੇ ਆਰਾਮਦਾਇਕ ਮਾਹੌਲ ਪ੍ਰਦਾਨ ਕਰਦੇ ਹਾਂ।

ਜੇ ਮੈਂ ਇੱਕ ਕਲਾਸ ਮਿਸ ਕਰ ਦਿਆਂ ਤਾਂ ਕੀ ਹੋਵੇਗਾ?

ਕਲਾਸ ਦੀ ਫੀਸ ਨਾਨ-ਰਿਫੰਡੇਬਲ ਹੋਵੇਗੀ।

Prenatal Punjabi Logo

ਪੰਜਾਬੀ ਪਰਿਵਾਰਾਂ ਲਈ ਸਹਾਇਤਾ ਅਤੇ ਜਾਣਕਾਰੀ

© 2026 Prenatal Punjabi. All rights reserved.
Privacy Policy